ਟੀਚਰ ਲੱਗੀ ਐ ਸਰਕਾਰੀ ਵੇ ਤੂੰ ਐਸ਼ ਕਰੇਗਾ । ਸਕੂਲ ਵਿੱਚ ਪਤਨੀ ਦੀ ਥਾਂ ਦੋ ਸਾਲਾਂ ਤੋਂ ਮਾਸਟਰ ਬਣ ਕੇ ਪਤੀ ਰਿਹਾ ਸੀ ਪੜ੍ਹਾ।

 ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਵੀ ਕਿਸੇ ਹੋਰ ਦੇ ਹਵਾਲੇ?





ਉੱਤਰ ਪ੍ਰਦੇਸ਼ ਦੇ ਇੱਕ ਸਰਕਾਰੀ ਸਕੂਲ ਤੋਂ ਸਾਹਮਣੇ ਆਇਆ ਇਹ ਮਾਮਲਾ ਸਿੱਖਿਆ ਪ੍ਰਣਾਲੀ ਨਾਲ ਜੁੜੇ ਕਈ ਸਵਾਲ ਖੜ੍ਹੇ ਕਰਦਾ ਹੈ। ਜਾਣਕਾਰੀ ਮੁਤਾਬਕ ਇੱਕ ਮਹਿਲਾ ਅਧਿਆਪਕਾ ਦੀ ਥਾਂ ਉਸ ਦਾ ਪਤੀ ਕਥਿਤ ਤੌਰ 'ਤੇ ਪਿਛਲੇ 2 ਸਾਲਾਂ ਤੋਂ ਬੱਚਿਆਂ ਨੂੰ ਪੜ੍ਹਾ ਰਿਹਾ ਸੀ।

ਮਹਿਲਾ ਅਧਿਆਪਕਾ ਸਕੂਲ ਆ ਕੇ ਆਪਣੀ ਹਾਜ਼ਰੀ ਦਰਜ ਕਰਵਾਉਂਦੀ ਅਤੇ ਵਾਪਸ ਚਲੀ ਜਾਂਦੀ ਸੀ, ਜਦਕਿ ਉਸ ਦਾ ਪਤੀ ਸਕੂਲ ਵਿੱਚ ਰਹਿ ਕੇ ਬੱਚਿਆਂ ਨੂੰ ਪੜ੍ਹਾਉਂਦਾ ਸੀ।

ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ Surprise Inspection ਦੌਰਾਨ ਇਸ ਮਾਮਲੇ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਵਿਭਾਗ ਨੇ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਤੋਂ ਬਾਅਦ ਹੀ ਪੂਰੀ ਸੱਚਾਈ ਅਤੇ ਜ਼ਿੰਮੇਵਾਰੀ ਸਪੱਸ਼ਟ ਹੋਵੇਗੀ।



.