💥💥 ਲੈਕਚਰਾਰ ਕਾਡਰ ਭਰਤੀ 2026 - 26 ਤੇ 27 ਸਤੰਬਰ ਨੂੰ ਹੋਣ ਵਾਲੇ ਲਿਖਤੀ ਟੈਸਟ ਲਈ ਪ੍ਰੀਖਿਆ ਕੇਂਦਰਾਂ ਦੀ ਸੂਚੀ ਜਾਰੀ✍️✍️

 💥💥 ਲੈਕਚਰਾਰ ਕਾਡਰ ਭਰਤੀ 2026 - 26 ਤੇ 27 ਸਤੰਬਰ ਨੂੰ ਹੋਣ ਵਾਲੇ ਲਿਖਤੀ ਟੈਸਟ ਲਈ ਪ੍ਰੀਖਿਆ ਕੇਂਦਰਾਂ ਦੀ ਸੂਚੀ ਜਾਰੀ✍️✍️


*ਐਸ.ਏ.ਐਸ ਨਗਰ, 24 ਸਤੰਬਰ:* ਸਿੱਖਿਆ ਵਿਭਾਗ, ਪੰਜਾਬ ਵੱਲੋਂ ਲੈਕਚਰਾਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆਂ ਬੈਕਲਾਗ ਅਤੇ ਨਵੀਆਂ ਅਸਾਮੀਆਂ ਲਈ *ਮਿਤੀ 25.06.2026 ਨੂੰ ਜਾਰੀ ਇਸ਼ਤਿਹਾਰ* ਤਹਿਤ ਲਿਖਤੀ ਪ੍ਰੀਖਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ।


ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰੀਖਿਆ ਲਈ *ਜ਼ਿਲ੍ਹਾ ਐਸ.ਏ.ਐਸ ਨਗਰ ਅਤੇ ਚੰਡੀਗੜ੍ਹ* ਵਿਖੇ ਪ੍ਰੀਖਿਆ ਕੇਂਦਰ ਬਣਾਏ ਗਏ ਹਨ।


ਪ੍ਰੀਖਿਆਰਥੀਆਂ ਦੀ ਸਹੂਲਤ ਲਈ *ਮਿਤੀ 26.09.2026 ਅਤੇ 27.09.2026* ਨੂੰ ਹੋਣ ਵਾਲੀ ਪ੍ਰੀਖਿਆ ਲਈ ਪ੍ਰੀਖਿਆ ਕੇਂਦਰਾਂ ਦਾ ਵਿਸਥਾਰ ਪਤਾ ਜਾਰੀ ਕਰ ਦਿੱਤਾ ਗਿਆ ਹੈ, ਉਮੀਦਵਾਰ ਵਿਭਾਗ ਦੀ ਵੈੱਬਸਾਈਟ 'ਤੇ ਚੈੱਕ ਕਰ ਸਕਦੇ ਹਨ।